ਪੰਜਾਬੀ ਸਾਹਿਤ
ਪੰਜਾਬੀ ਸਾਹਿਤ ਪੰਜਾਬੀ ਭਾਸ਼ਾ ਵਿੱਚ ਲਿਖੇ ਗਏ ਸਾਹਿਤ ਨੂੰ ਕਿਹਾ ਜਾਂਦਾ ਹੈ। ਇਹ ਖਾਸਕਰ ਪੰਜਾਬ ਖੇਤਰ ਦੇ ਲੋਕਾਂ ਅਤੇ ਪੰਜਾਬੀ ਡਾਇਆਸਪੋਰਾ ਦੁਆਰਾ ਲਿਖਿਆ ਗਿਆ ਹੈ। ਪੰਜਾਬੀ ਲਿਖਣ ਲਈ ਕਈ ਲਿਪੀਆਂ ਪ੍ਰਚਲਿਤ ਹਨ ਜਿਹਨਾਂ ਵਿੱਚੋਂ ਸ਼ਾਹਮੁਖੀ ਅਤੇ ਗੁਰਮੁਖੀ ਪ੍ਰਮੁੱਖ ਹਨ। ਪਾਕਿਸਤਾਨੀ ਪੰਜਾਬ ਵਿੱਚ 'ਪੰਜਾਬੀ ਸਾਹਿਤ' ਲਈ 'ਪੰਜਾਬੀ ਅਦਬ' ਸ਼ਬਦ ਦੀ ਵਰਤੋਂ ਵਧੇਰੇ ਆਮ ਹੈ।
ਪੰਜਾਬੀਆਂ |
---|
ਬਾਰੇ ਕਤਾਰ ਦਾ ਹਿੱਸਾ |
![]() |
![]() ਪੰਜਾਬ ਫਾਟਕ |
ਪੰਜਾਬੀ ਸਾਹਿਤ ਦਾ ਇਤਿਹਾਸ
ਪੰਜਾਬੀ ਸਾਹਿਤ ਦੀਆਂ ਜੜ੍ਹਾਂ ਪੰਜਾਬ ਖਿੱਤੇ ਦੇ ਉਸ ਸਾਹਿਤ ਵਿੱਚ ਲਭਦੀਆਂ ਹਨ ਜਿਸ ਦੀ ਭਾਸ਼ਾ ਅਜੇ ਪੂਰਨ ਭਾਂਤ ਨਿੱਖਰ ਕੇ ਪੰਜਾਬੀ ਨਹੀਂ। ਦਸਵੀਂ ਗਿਆਰਵੀਂ ਸਦੀ ਦਾ ਨਾਥ ਜੋਗੀਆਂ ਦੇ ਸਾਹਿਤ ਵਿੱਚ ਮਿਲਦੇ ਬਹੁਤ ਸਾਰੇ ਟੋਟੇ ਪੰਜਾਬੀ ਦੇ ਵਧੇਰੇ ਨੇੜੇ ਹਨ। ਉਦਾਹਰਨ ਲਈ, “ਦਾਮਿ ਕਾਢਿ ਬਾਘਨਿ ਲੈ ਆਇਆ ਮਾਉ ਕਹੇ ਮੇਰਾ ਪੂਤ ਬੇਆਹਿਆ” ਇਸ ਨੇੜਤਾ ਦਾ ਭਾਸ ਕਰਾਉਂਦੀ ਹੈ। ਡਾ. ਮੋਹਨ ਸਿੰਘ ਅਨੁਸਾਰ ਸਭ ਤੋਂ ਪੁਰਾਣਾ ਪੰਜਾਬੀ ਸਹਿਤ, ਅੱਠਵੀਂ-ਨੌਵੀਂ ਸਦੀ ਵਿੱਚ ਲਿਖਿਆ ਨਾਥ ਜੋਗੀਆਂ ਦਾ ਸਾਹਿਤ ਹੈ। ਪੰਜਾਬ ਦਾ ਚੱਪਾ-ਚੱਪਾ ਨਾਥ-ਜੋਗੀਆਂ ਦੇ ਟਿਕਾਣਿਆਂ ਨਾਲ ਭਰਪੂਰ ਹੈ। ਪੰਜਾਬੀ ਦਾ ਪ੍ਰਥਮ ਕਵੀ ਗੋਰਖ ਨਾਥ, ਮਛੰਦਰ ਨਾਥ ਦਾ ਚੇਲਾ ਸੀ। ਵੈਸੇ ਗੁਰੂ ਮਛੰਦਰ ਨਾਥ ਅਤੇ ਉਸ ਦੇ ਸਮਾਕਾਲੀ ਜਲੰਧਰ ਨਾਥ ਦੀ ਰਚਨਾ ਵਿੱਚ ਵੀ ਪੰਜਾਬੀ ਦੇ ਸ਼ਬਦ ਮਿਲਦੇ ਹਨ ਪਰੰਤੂ ਉਹਨਾਂ ਦੀ ਭਾਸ਼ਾ ਮੁੱਖ ਰੂਪ ਵਿੱਚ ਸਧੂਕੜੀ ਸੀ।[1]
ਮੱਧਕਾਲੀ ਪੰਜਾਬੀ ਸਾਹਿਤ
ਪੂਰਵ ਨਾਨਕ ਕਾਲ
ਪੂਰਵ ਨਾਨਕ ਕਾਲ ਵਿੱਚ ਬਹੁਤ ਸਾਰੀਆਂ ਸਾਹਿਤਕ ਧਾਰਾਵਾਂ ਅਤੇ ਪ੍ਰਵਿਰਤੀਆਂ ਸਾਡੇ ਸਾਹਮਣੇ ਆਉਂਦੀਆਂ ਹਨ।ਜਿਨਾ ਵਿਚੋ ਪ੍ਰਮੁਖ ਨਾਥ ਜੋਗੀਆਂ ਦਾ ਸਾਹਿਤ, ਸੂਫ਼ੀ ਸਾਹਿਤ, ਬੀਰ ਕਾਵਿ, ਭਗਤੀ ਕਾਵਿ, ਵਾਰਤਕ ਸਾਹਿਤ,ਅਤੇ ਲੋਕ ਸਾਹਿਤ ਹਨ . ਇਹਨਾ ਪੂਰਵ ਨਾਨਕ ਕਾਲ ਦੀਆਂ ਸਾਹਿਤਿਕ ਧਾਰਾਵਾ ਦੀ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ .
ਨਾਥ ਜੋਗੀਆਂ ਦਾ ਸਾਹਿਤ
ਪੰਜਾਬੀ ਸਾਹਿਤ ਦਾ ਮੁਢ ਅਸੀਂ ਨਾਥ ਜੋਗੀਆਂ ਦੇ ਸਾਹਿਤ ਤੋ ਮੰਨ ਸਕਦੇ ਹਾਂ. ਡਾਕਟਰ ਮੋਹਨ ਸਿੰਘ ਅਨੁਸਾਰ ਇਸ ਮਤ ਦਾ ਆਰੰਭ ਅਰਥਵ ਵੇਦ ਤੋ ਹੋਇਆ ਹੈ। ਪਰ ਡਾਕਟਰ ਰਾਧਾ ਕ੍ਰਿਸ਼ਨਨ ਇਸ ਗੱਲ ਨਾਲ ਸਹਿਮਤ ਨਹੀ, ਉਹ ਜੋਗ ਦਾ ਬੀਜ ਉਪਨਿਸ਼ਦਾ ਵਿਚੋ ਹੀ ਲਭਦੇ ਹਨ,ਨਾਥ ਜੋਗੀਆਂ ਦੇ ਸਾਹਿਤ ਨੂ ਸਭ ਤੋ ਪਹਿਲਾਂ ਡਾ ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ,ਪੰਜਾਬੀ ਸਾਹਿਤ ਦੇ ਸ਼ੁਰੂ ਦੇ ਕਾਲ ਨੂ ਨਾਥ ਜੋਗੀਆਂ ਦਾ ਸਮਾਂ ਕਿਹਾ ਅਤੇ ਉਹਨਾ ਦੀਆਂ ਰਚਨਾਵਾਂ ਦੇ ਪਰਮਾਨ ਦੇ ਕੇ ਉਹਨਾ ਨੂੰ ਪੰਜਾਬੀ ਹੋਣਾ ਸਿੱਧ ਕੀਤਾ,ਪਰਮੁੱਖ ਨਾਥ ਜੋਗੀ ਹੇਠ ਲਿਖੇ ਹਨ।
ਸੂਫ਼ੀ ਸਾਹਿਤ
ਸੂਫ਼ੀ ਮੱਤ ਦਾ ਜਨਮ ਕੁਝ ਸਾਹਿਤਕਾਰ ਹਜਰਤ ਮਹੁੰਮਦ ਸਾਹਿਬ ਤੋ ਸਮਝਦੇ ਹਨ।ਭਾਵੇਂ ਆਮ ਵਿਚਾਰ ਹੈ ਕਿ ਹਜਰਤ ਅਲੀ ਇਸ ਮੱਤ ਦੇ ਮੋਢੀ ਹਨ ਸੂਫ਼ੀ ਮੱਤ ਦਾ ਜਨਮ ਕੇਂਦਰ ਵੀ ਇਸਲਾਮ ਵਾਂਗ ਅਰਬ ਹੀ ਹੈ,ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਅਨੁਸਾਰ ਪੰਜਾਬ ਦਾ ਸੂਫ਼ੀ ਮੱਤ ਵੀ ਓਸੇ ਵੱਡੀ ਸੂਫ਼ੀ ਲਹਿਰ ਦੀ ਸ਼ਾਖਾ ਹੈ .ਪੂਰਵ ਨਾਨਕ ਕਾਲ ਵਿੱਚ ਇਕੋ ਇੱਕ ਸੂਫ਼ੀ ਕਵੀ ਹੋਏ ਹਨ ਜਿਨਾ ਦਾ ਨਾਮ ਹੇਠ ਲਿਖਿਆ ਅਨੁਸਾਰ ਹੈ।
ਬਾਬਾ ਫਰੀਦ
ਬਾਬਾ ਫਰੀਦ ਦਾ ਜਨਮ 1173 ਈ ਵਿੱਚ ਰਮਜਾਨ ਦੇ ਮਹੀਨੇ ਵਿੱਚ ਹੋਇਆ
ਭਗਤੀ ਸਾਹਿਤ
ਪੂਰਵ ਨਾਨਕ ਕਾਲ ਵਿੱਚ ਭਗਤੀ ਮਾਰਗ ਨੇ ਵੀ ਜਨਮ ਲਿਆ. ਇਸ ਮੱਤ ਦੇ ਕੁਝ ਅੰਸ਼ ਤਾ ਸਾਨੂ ਉਪਨਿਸ਼ਦਾ,ਪੁਰਾਣਾਂ ਤੇ ਗੀਤਾ ਤੱਕ ਲੈ ਜਾਂਦੇ ਹਨ ਪਰ ਇੱਕ ਲਹਿਰ ਦੇ ਰੂਪ ਵਿੱਚ ਇਸ ਮੱਤ ਨੇ ਇਸ ਕਾਲ ਵਿੱਚ ਹੀ ਪ੍ਰਭਾਵ ਪਾਉਣਾ ਸ਼ੁਰੂ ਕੀਤਾ .ਭਗਤੀ ਸਹਿਤ ਦੇ ਪ੍ਰਮੁੱਖ ਕਵੀ ਹੇਠ ਲਿਖੇ ਹਨ।
- ਭਗਤ ਕਬੀਰ
- ਭਗਤ ਨਾਮਦੇਵ
- ਭਗਤ ਰਵਿਦਾਸ
- ਭਗਤ ਧੰਨਾ
- ਭਗਤ ਕਮਾਲ
ਬੀਰ ਰਸੀ ਸਾਹਿਤ
ਪੂਰਵ ਨਾਨਕ ਕਾਲ ਵਿੱਚ ਬੀਰ ਰਸੀ ਕਵਿਤਾ ਨੂ ਵਿਸ਼ੇਸ ਥਾਂ ਪ੍ਰਾਪਤ ਹੈ .ਇਸ ਕਾਲ ਦੀਆਂ ਬੀਰ ਰਸੀ ਵਾਰਾਂ ਹੇਠ ਲਿਖੇ ਅਨੁਸਾਰ ਹਨ।
ਲੋਕ ਸਾਹਿਤ
ਪੂਰਵ ਨਾਨਕ ਕਾਲ ਵਿੱਚ ਲੋਕ ਸਾਹਿਤ ਵਿਸ਼ੇਸ਼ ਥਾਂ ਰਖਦਾ ਹੈ .ਲੋਕ ਸਾਹਿਤ ਦੀਆਂ ਪ੍ਰਮੁਖ ਧਾਰਾਵਾ ਹੇਠ ਲਿਖੇ ਅਨੁਸਾਰ ਹਨ .
- ਪੰਜਾਬੀ ਲੋਕ ਗੀਤਾ ਦੇ ਪ੍ਰਧਾਨ ਰੂਪ
- ਬੁਝਾਰਤਾਂ
ਅਧੁਨਿਕ ਪੰਜਾਬੀ ਸਾਹਿਤ
ਅਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਹਿਤ ਤੇ ਵੀ ਪਿਆ।ਪੰਜਾਬੀ ਸਹਿਤ ਵਿਚ ਨਵੇਂ ਵਿਚਾਰ ਅਤੇ ਨਵੇਂ ਸਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ ਤੇ ਪਿਆ ਉੱਥੇ ਹੀ ਸਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ,ਨਾਟਕ,ਨਿਬੰਧ ਆਦਿ ਮਿਲੀਆਂ।